ਅੱਜ ਫਾਦਰ ਡੇ ਦੇ ਮੌਕੇ ਤੇ ਪਤਾ ਨਈ ਕਿਓ ਅੰਗਰੇਜੀ ਵਿੱਚ ਬਲੋਗ ਲਿਖਣ ਦਿਲ ਹੀ ਨਹੀਂ ਕਿਤਾ, ਸ਼ਾਇਦ ਇਸ ਕਰਕੇ ਕੀ ਦਿਲ ਦੀ ਗੱਲ ਸਭਤੋਂ ਵਧੀਆ ਆਪਣੀ ਭਾਸ਼ਾ ਵਿਚ ਹੀ ਦੱਸੀ ਜਾ ਸਮਝਾਈ ਜਾਂਦੀ ਹੈ। ਤਾਂ ਅੱਜ ਹੈ ਫਾਦਰ ਡੇ ਜੋ ਕਿ ਹਰ ਸਾਲ ੧੭ ਜੂਨ ਨੂੰ ਮਨਾਇਆ ਜਾਂਦਾ ਹੈ, ਵੈਸੇ ਜੇ ਦੇਖਿਆ ਜਾਏ ਤਾਂ ਸਾਡੇ ਪਿਤਾ ਦਾ ਸਾਡੀ ਜਿੰਦਗੀ ਵਿੱਚ ਅਜਿਹਾ ਪੱਧਰ ਜਾਂ ਜਗਹ ਹੈ, ਸਾਡੇ ਪਿਤਾ ਲਈ ਸਾਡੇ ਲਈ ਦਿੱਤੀਆਂ ਕੁਰਬਾਨੀਆਂ ਅਜਿਹੀਆਂ ਨੇ ਕਿ ਅਸੀਂ ਕਦੇ ਵੀ ਚਾਹ ਕੇ ਵੀ ਓਹਨਾ ਦਾ ਮੁੱਲ ਨਹੀਂ ਤਾਰ ਸਕਦੇ।
ਤੇ ਜਿਹਨਾਂ ਨੇ ਸਾਡੇ ਲਈ ਇਨੀਆਂ ਕੁਰਬਾਨੀਆਂ ਦਿੱਤੀਆਂ, ਸਾਡਾ ਜੀਵਨ ਸਫਲ ਬਣਾਉਣ ਲਈ ਇੰਨੇ ਦੁੱਖ ਝੇਲੇ ਓਹਨਾ ਦੀ ਦਿੱਤੀਆਂ ਕੁਰਬਾਨੀਆਂ ਨੂੰ ਮਨਾਉਣ ਲਈ ਜੇਕਰ ਅਸੀਂ ਸਾਰਾ ਸਾਲ ਵੀ ਫਾਦਰ ਡੇ ਮਨੀਈਏ ਤਾਂ ਵੀ ਉਹ ਘੱਟ ਹੈ।
ਅੰਤ ਵਿੱਚ ਜਾਦਾ ਸਮਾਂ ਨਾ ਲੈਂਦਿਆ ਹੋਇਆ ਮੈਂ ਬੱਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਪਿਤਾ ਸਾਡੇ ਲਈ ਇੰਨਾ ਕੁਛ ਕਰਦੇ ਹਨ, ਤੇ ਸਾਡੇ ਕੋਲੋ ਬੱਸ ਦੋ ਹੀ ਚਿਜਾਂ ਚਾਹੁੰਦੇ ਹਨ ਜਿਹੜੀਆਂ ਜਨ ਇਕ ਤਾਂ ਸਾਡਾ ਜੀਵਨ ਸਫਲ ਹੋਜੇ ਤੇ ਦੂਜਾ ਕਿ ਸਾਡੇ ਬੱਚਿਆਂ ਦੇ ਮਨਾਂ ਵਿਚ ਓਹਨਾ ਲਈ ਆਦਰ ਅਤੇ ਸਤਕਾਰ, ਤੇ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਉਣੀ ਦੀ ਇਹ ਇਕ ਛੋਟੀ ਜਹੀ ਖਵਾਹਿਸ਼ ਨੂੰ ਪੂਰਾ ਕਰੀਏ।
ਅੰਤ ਵਿੱਚ ਇਕ ਵਾਰ ਫੇਰ ਵਿਸ਼ ਕਰਕੇ ਸਮਾਪਤੀ ਕਰਦਾ ਹਾਂ,
ਹੈਪੀ ਫਾਦਰ ਡੇ
😎
ReplyDelete